
Sunday, February 22, 2009
Saturday, February 7, 2009
ਬਾਦਲ ਵੱਲੋਂ ਮਕਾਨਾਂ ਦੀ ਸਾਰ ਲੈਣ ਦਾ ਭਰੋਸਾ
ਤਲਵਾੜਾ, 6 ਫ਼ਰਵਰੀ: ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ. ਅਮਰਜੀਤ ਸਿੰਘ ਸਾਹੀ ਨੇ ਅੱਜ ਉਹਨਾਂ ਨੂੰ ਇਹ ਮਕਾਨ
ਦਿਖਾਏ ਗਏ ਅਤੇ ਦੱਸਿਆ ਗਿਆ ਕਿ ਇਹਨਾਂ ਸਬੰਧੀ ਮਾਮਲਾ ਰਾਜ ਸਰਕਾਰ ਦੇ ਕਾਨੂੰਨ ਵਿਭਾਗ ਕੋਲ ਵਿਚਾਰ ਅਧੀਨ ਪਿਆ ਹੈ। ਉਹਨਾਂ ਕਿਹਾ ਕਿ ਉਹ ਜਲਦੀ ਹੀ ਇਸ ਬਾਰੇ ਢੁਕਵੀਂ ਕਾਰਵਾਈ ਕਰਨਗੇ ਅਤੇ ਤਲਵਾੜਾ ਨੂੰ ਕਿਸੇ ਕੀਮਤ ਉਜੜਨ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇੰਨੇ ਵਧੀਆ ਮਕਾਨਾਂ ਦਾ ਇਸ ਤਰਾਂ ਬਰਬਾਦ ਹੋਣਾ ਬੇਹੱਦ ਮੰਦਭਾਗੀ ਗੱਲ ਹੈ ਅਤੇ ਇਹਨਾਂ ਬਾਰੇ ਛੇਤੀ ਹੀ ਕੋਈ ਨਿਰਣਾ ਲੈਣਾ ਪਵੇਗਾ। ਇਸ ਮੌਕੇ ਸ. ਅਮਰਜੀਤ ਸਿੰਘ ਸਾਹੀ ਹਲਕਾ ਵਿਧਾਇਕ ਦਸੂਹਾ ਨੇ ਬੜੀ ਬਾਰੀਕੀ ਨਾਲ ਤਲਵਾੜਾ ਕਲੌਨੀ ਦੇ ਮਕਾਨਾਂ ਦੇ ਮਸਲੇ ਬਾਰੇ ਸ. ਬਾਦਲ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਯੂਥ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ, ਸਰਬਜੋਤ ਸਿੰਘ ਸਾਹਬੀ ਸਮੇਤ ਕਈ ਹੋਰ ਅਕਾਲੀ ਆਗੂ ਹਾਜਰ ਸਨ।

Subscribe to:
Posts (Atom)